"84 ਕਤਲੇਆਮ ਦੇ ਚਸ਼ਮਦੀਦ ਪੁਲਿਸ ਅਧਿਕਾਰੀ ਵਲੋਂ ਅਹਿਮ ਪ੍ਰਗਟਾਵਾ"

.ਲੁਧਿਆਣਾ, ( 12 ਫਰਵਰੀ,ਗੁਰਿੰਦਰ ਸਿੰਘ ) :  ਤਾਮਿਲਨਾਡੂ ਸਪੈਸ਼ਲ ਪੁਲਿਸ ਦੇ ਸਾਬਕਾ ਏ. ਡੀ. ਜੀ. ਪੀ. ਸਰਬਜੀਤ ਸਿੰਘ ਨੇ ਨਵੰਬਰ ’84 ‘ਚ ਦਿੱਲੀ ਦੇ ਵੱਖ-ਵੱਖ ਇਲਾਕਿਆਂ ‘ਚ ਨਿਰਦੋਸ਼ ਸਿੱਖਾਂ ਦੇ ਹੋਏ ਕਤਲੇਆਮ ਪਿੱਛੇ ਕਾਂਗਰਸ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ |

ਸ: ਸਰਬਜੀਤ ਸਿੰਘ ਨੇ ਅੱਜ ਇਥੇ ‘ਅਜੀਤ‘ ਨਾਲ ਗੱਲਬਾਤ ਕਰਦਿਆਂ ਕਿਹਾ ਕਿ 1 ਨਵੰਬਰ ਨੂੰ ਜਦੋਂ ਉਹ ਯਮੁਨਾ ਪਾਰ ਇਲਾਕੇ ‘ਚ ਡਿਊਟੀ ਉਪਰ ਤਾਇਨਾਤ ਸਨ ਤਾਂ ਇਕ ਹਜੂਮ ਜੋ ਪੈਟਰੋਲ ਦੀਆਂ ਬੋਤਲਾਂ, ਤੇਜ਼ਧਾਰ ਹਥਿਆਰਾਂ, ਡਾਂਗਾਂ ਸੋਟਿਆਂ ਤੇ ਹੋਰ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਸਿੱਖਾਂ ਨੂੰ ਘੇਰ ਰਿਹਾ ਸੀ, ਪਰ ਮੈਂ ਜਦੋਂ ਉਨ੍ਹਾਂ ‘ਚ ਘਿਰੇ ਕੁਝ ਸਿੱਖਾਂ ਨੂੰ ਬਚਾਉਣ ਲਈ ਫਾਇਰਿੰਗ ਕਰਨ ਦੀ ਧਮਕੀ ਦਿੱਤੀ ਤਾਂ ਉਸ ਆਗੂ ਨੇ ਮੈਨੂੰ ਐਚ. ਕੇ. ਐਲ ਭਗਤ ਦਾ ਨਾਂਅ ਲੈ ਕੇ ਉਸ ਨਾਲ ਗੱਲ ਕਰਨ ਲਈ ਕਿਹਾ | ਸ: ਸਰਬਜੀਤ ਸਿੰਘ ਨੇ ਦੱਸਿਆ ਕਿ ਮੈਂ ਉਸ ਆਗੂ ਦੀ ਗੱਲ ਸੁਣੇ ਬਿਨਾਂ ਹੀ ਏ ਕੇ 47 ਨਾਲ ਹਵਾਈ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ‘ਤੇ ਹਜੂਮ ਖਿੰਡ ਗਿਆ |

ਸ: ਸਰਬਜੀਤ ਸਿੰਘ ਜੋ ਉਸ ਵਕਤ ਤਾਮਿਲਨਾਡੂ ਸਪੈਸ਼ਲ ਪੁਲਿਸ ਵਿਚ ਐਸ. ਪੀ. ਵਜੋਂ ਤਾਇਨਾਤ ਸਨ, ਨੇ ਦੱਸਿਆ ਕਿ ਉਹ 31 ਅਕਤੂਬਰ ਨੂੰ ਦੁਪਹਿਰ ਸਮੇਂ ਉਨ੍ਹਾਂ ਨੂੰ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਉਸੇ ਵਕਤ ਆਪਣੇ ਅਧਿਕਾਰੀਆਂ ਨੂੰ ਅਮਨ-ਸ਼ਾਂਤੀ ਕਾਇਮ ਰੱਖਣ ਤੇ ਸਿੱਖਾਂ ਦੀ ਹਿਫਾਜ਼ਤ ਕਰਨ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ | ਸ: ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਦੰਗਿਆਂ ਦੇ ਪਹਿਲੇ 5-6 ਦਿਨਾਂ ਦੌਰਾਨ ਵੱਖ-ਵੱਖ ਇਲਾਕਿਆਂ ‘ਚ ਸਿਰਫ਼ ਸਿੱਖਾਂ ਨੂੰ ਹਮਲਾਵਰਾਂ ਹੱਥੋਂ ਬਚਾਇਆ ਹੀ ਨਹੀਂ ਬਲਕਿ ਉਨ੍ਹਾਂ ਨੂੰ ਰਾਹਤ ਕੈਂਪਾਂ ‘ਚ ਪਹੁੰਚਾਉਣ ਲਈ ਵੀ ਉਨ੍ਹਾਂ ਦੀ ਮਦਦ ਕੀਤੀ | ਕਈ ਜ਼ਖਮੀ ਸਿੰਘਾਂ ਨੂੰ ਆਪਣੇ ਘਰ ਲਿਆ ਕੇ ਉਨ੍ਹਾਂ ਦੀ ਸੇਵਾ ਸੰਭਾਲ ਕੀਤੀ | ਉਨ੍ਹਾਂ ਜਜ਼ਬਾਤੀ ਹੁੰਦਿਆਂ ਦੱਸਿਆ ਕਿ ਸਰਕਾਰ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਤੇ ਸਿੱਖਾਂ ਦੀ ਹਿਫਾਜ਼ਤ ਕਰਨ ਦੇ ਦੋਸ਼ਾਂ ਤਹਿਤ ਲੰਮਾ ਸਮਾਂ ਖੱਜਲ ਖੁਆਰ ਕੀਤਾ | ਉਨ੍ਹਾਂ ਦੀ ਬਣਦੀ ਵਿਭਾਗੀ ਤਰੱਕੀ ਕਾਫ਼ੀ ਸਮਾਂ ਰੋਕੀ ਰੱਖੀ ਤੇ ਮਾਨਸਿਕ ਤਸੀਹੇ ਦੇ ਕੇ ਪ੍ਰੇਸ਼ਾਨ ਕੀਤਾ | ਉਨ੍ਹਾਂ ਨੂੰ ਨਿਰਦੋਸ਼ ਸਿੱਖਾਂ ਨੂੰ ਬਚਾਉਣ ਦਾ ਇਨਾਮ ਇਹ ਮਿਲਿਆ ਕਿ ਸਰਕਾਰ ਨੇ ਇਕ ਮਹੀਨੇ ਬਾਅਦ ਹੀ ਉਨ੍ਹਾਂ ਨੂੰ ਵਾਪਸ ਮਦਰਾਸ ਬੁਲਾ ਲਿਆ | ਉਨ੍ਹਾਂ ਦੀ ਹਰ 6 ਮਹੀਨੇ ਬਾਅਦ ਬਦਲੀ ਕਰ ਦਿੱਤੀ ਜਾਂਦੀ ਰਹੀ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੂੰ ਮਾਨਸਿਕ ਜ਼ਬਰ ਦਾ ਵੀ ਸ਼ਿਕਾਰ ਹੋਣਾ ਪਿਆ, ਜਿਸ ਕਾਰਨ ਬਰੇਨ ਹੈਮਰਜ਼ ਹੋ ਗਿਆ ਤੇ ਕਈ ਦਿਨ ਹਸਪਤਾਲ ‘ਚ ਵੀ ਗੁਜ਼ਾਰਨੇ ਪਏ | ਉਨ੍ਹਾਂ ਦੱਸਿਆ ਕਿ ਨਵੰਬਰ 2011 ‘ਚ ਉਹ ਸੇਵਾ ਮੁਕਤ ਹੋ ਕੇ ਆਪਣੇ ਘਰ ਪਰਤੇ ਹਨ ਤੇ ਅੱਜ ਕਲ੍ਹ ਲੁਧਿਆਣਾ ਦੇ ਪਿੰਡ ਠੱਕਰਵਾਲ ਵਿਖੇ ਰਹਿ ਰਹੇ ਹਨ |

ਸ: ਸਰਬਜੀਤ ਸਿੰਘ ਨੇ ਕਈ ਹੋਰ ਰੌਾਗਟੇ ਖੜ੍ਹੇ ਕਰਨ ਵਾਲੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ | ਉਨ੍ਹਾਂ ਦੱਸਿਆ ਕਿ ਦਿੱਲੀ ‘ਚ 5 ਦਿਨ ਲਗਾਤਾਰ ਗੁੰਡਾਰਾਜ ਰਿਹਾ, ਜਿਸ ਦੌਰਾਨ ਕਾਂਗਰਸੀ ਆਗੂਆਂ ਦੇ ਇਸ਼ਾਰੇ ‘ਤੇ ਕਾਤਲ ਤੇ ਲੁਟੇਰੇ ਸਿੱਖਾਂ ਦੇ ਘਰਾਂ ਨੂੰ , ਕਾਰੋਬਾਰੀ ਅਦਾਰਿਆਂ ਨੂੰ ਲੁੱਟਦੇ ਰਹੇ ਤੇ ਸਿੱਖਾਂ ਨੂੰ ਕੋਹ ਕੋਹ ਕੇ ਮਾਰਦੇ ਰਹੇ | ਕਈ ਨੌਜਵਾਨ ਲੜਕੀਆਂ ਦੀ ਇੱਜ਼ਤ ਵੀ ਮਿੱਟੀ ‘ਚ ਰੋਲੀ ਗਈ, ਪਰ ਦਿੱਲੀ ਪੁਲਿਸ ਮੂਕ ਦਰਸ਼ਕ ਬਣ ਕੇ ਕਾਤਲਾਂ ਦਾ ਬਚਾਅ ਕਰਦੀ ਰਹੀ | ਉਨ੍ਹਾਂ ਦੱਸਿਆ ਕਿ ਜਦੋਂ ਮੈਂ ਇਨ੍ਹਾਂ ਹਮਲਾਵਰਾਂ ਨੂੰ ਏ ਕੇ 47 ਦਿਖਾਕੇ ਰੋਕਣ ਦੀ ਕੋਸ਼ਿਸ਼ ਕਰਦਾ ਸਾਂ ਤਾਂ ਉਹ ਕਿਸੇ ਵੱਡੇ ਕਾਂਗਰਸੀ ਆਗੂ ਦਾ ਨਾਂਅ ਲੈ ਕੇ ਮੈਨੂੰ ਸਿੱਟੇ ਭੁਗਤਣ ਲਈ ਤਿਆਰ ਰਹਿਣ ਦੀਆਂ ਧਮਕੀਆਂ ਵੀ ਦਿੰਦੇ ਰਹੇ | ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਦੌਰਾਨ ਹੀ ਉਸ ਵੇਲੇ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਮੈਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ: ਪ੍ਰਹਲਾਦ ਸਿੰਘ ਚੰਡੋਕ ਨੂੰ ਵੀ ਬਚਾਉਣ ਲਈ ਫੋਨ ਕੀਤਾ ਸੀ, ਜਦੋਂ ਉਨ੍ਹਾਂ ਦੇ ਘਰ ਨੂੰ ਹਥਿਆਰਾਂ ਨਾਲ ਲੈਸ ਇਕ ਹਜ਼ੂਮ ਨੇ ਘੇਰਿਆ ਹੋਇਆ ਸੀ | ਉਨ੍ਹਾਂ ਕੁਝ ਹੋਰ ਸਾਥੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਪਰਿਵਾਰ ਸਮੇਤ ਸਹੀ ਸਲਾਮਤ ਘਰ ਤੋਂ ਬਾਹਰ ਕੱਢਿਆ ਸੀ |

ਉਨ੍ਹਾਂ ਦੱਸਿਆ ਕਿ 1994 ‘ਚ ਮੈਨੂੰ ਡੀ. ਆਈ. ਜੀ. ਦੀ ਤਰੱਕੀ ਮਿਲੀ, ਪਰ ਇਥੇ ਵੀ ਮੇਰੇ ਨਾਲ ਸਿੱਖ ਹੋਣ ਕਰਕੇ ਵਿਤਕਰਾ ਹੁੰਦਾ ਰਿਹਾ | ਉਨ੍ਹਾਂ ਦੱਸਿਆ ਕਿ ਇੰਦਰਾ ਗਾਂਧੀ ਕਤਲ ਕੇਸ ਤੇ ਰਾਜੀਵ ਗਾਂਧੀ ਕਤਲ ਕੇਸ ‘ਚ ਵੀ ਮੇਰੀ ਪੁੱਛਗਿੱਛ ਹੋਈ ਤੇ ਫਸਾਉਣ ਦੀ ਕੋਸ਼ਿਸ਼ ਕੀਤੀ ਗਈ | ਸ: ਸਰਬਜੀਤ ਸਿੰਘ ਦੀ ਪਤਨੀ ਸ੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਇਹ ਸਰਦਾਰ ਸਾਹਿਬ ਹੀ ਸਨ, ਜਿਹੜੇ ਸਰਕਾਰੀ ਧੱਕੇਸ਼ਾਹੀ ਨੂੰ ਆਪਣੇ ਪਿੰਡੇ ‘ਤੇ ਹੰਢਾਉਂਦੇ ਰਹੇ ਤੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਏ | ਪਰ ਮੈਨੂੰ ਦੁੱਖ ਹੈ ਕਿ ਜਿਸ ਸਿੱਖ ਕੌਮ ਨੂੰ ਬਚਾਉਣ ਲਈ ਇਨ੍ਹਾਂ ਆਪਣੀ ਜਾਨ ਦੀ ਬਾਜ਼ੀ ਲਾਈ ਸੀ, ਪਰ ਉਸ ਕੌਮ ਨੇ ਵੀ ਇਸ ‘ਅਣਗੌਲੇ ਹੀਰੋ’ ਦੀ ਕੋਈ ਬਾਤ ਨਹੀਂ ਪੁੱਛੀ |

ਲੁਧਿਆਣਾ, ( 12 ਫਰਵਰੀ,ਗੁਰਿੰਦਰ ਸਿੰਘ ) :  ਤਾਮਿਲਨਾਡੂ ਸਪੈਸ਼ਲ ਪੁਲਿਸ ਦੇ ਸਾਬਕਾ ਏ. ਡੀ. ਜੀ. ਪੀ. ਸਰਬਜੀਤ ਸਿੰਘ ਨੇ ਨਵੰਬਰ ’84 ‘ਚ ਦਿੱਲੀ ਦੇ ਵੱਖ-ਵੱਖ ਇਲਾਕਿਆਂ ‘ਚ ਨਿਰਦੋਸ਼ ਸਿੱਖਾਂ ਦੇ ਹੋਏ ਕਤਲੇਆਮ ਪਿੱਛੇ ਕਾਂਗਰਸ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ |

- See more at: http://www.punjabspectrum.com/2014/02/35442#sthash.R7diJtGm.dpuf

Write your reviews/suggesions